85 ਪਾਰਟੀ ਵਰਕਰਾਂ ਨੇ ਕੀਤਾ ਖੂਨ ਦਾਨ
ਨਕੋਦਰ, 9 ਦਸੰਬਰ 2023-ਸ਼੍ਰੋਮਣੀ ਅਕਾਲੀ ਦਲ (ਬਾਦਲ ) ਵੱਲੋਂ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਗੁਰੂਦੁਆਰਾ ਸਿੰਘ ਸਭਾ ਨਕੋਦਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ|ਜਿਸ ਵਿਚ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਜਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਵਰਕਰਾਂ ਨਾਲ ਖੂਨਦਾਨ ਕੀਤਾ ਕੈਂਪ ਵਿੱਚ 85 ਵਰਕਰਾਂ ਨੇ ਖੂਨ ਦਾਨ ਕੀਤਾ। ਇਸ ਮੌਕੇ ਤੇ ਜਥੇਦਾਰ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਖੂਨਦਾਨ ਮਾਨਵਤਾ ਦੀ ਸੱਚੀ ਸੇਵਾ ਹੈ ਅਤੇ ਬਾਦਲ ਸਾਹਿਬ ਵਲੋਂ ਦਿਖਾਈ ਗਈ ਮਾਨਵਤਾ ਸੇਵਾ ਅਤੇ ਲੋਕ ਹਿੱਤ ਦੀ ਰਾਹ ਹੈ ਅਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਇਸ ਰਾਹੇ ਅੱਗੇ ਵਧਦੇ ਰਹਿਣਾ ਹੈ
ਕੈਂਪ ਵਿੱਚ ਐਡਵੋਕੇਟ ਅਵਤਾਰ ਸਿੰਘ ਕਲੇਰ, ਗੁਰਵਿੰਦਰ ਸਿੰਘ ਭਾਟੀਆ , ਬਲਵਿੰਦਰ ਸਿੰਘ ਆਲੇਵਾਲੀ ਸਾਬਕਾ ਸਰਪੰਚ, Ex ਚੇਅਰਮੈਨ ਸੁਰਤੇਜ ਸਿੰਘ ਬਾਸੀ, ਹਰਭਜਨ ਸਿੰਘ ਹੁੰਦਲ, ਜਥੇਦਾਰ ਲਸ਼ਕਰ ਸਿੰਘ ਰਹੀਮਪੁਰ, ਜੱਗੀ ਮੂਧ, ਗੁਰਨਾਮ ਸਿੰਘ ਕੰਦੋਲਾ, ਰਾਣਾ ਕੰਗ ਸਾਹਿਬੁ, ਹਰਵਿੰਦਰ ਸਿੰਘ ਪ੍ਰਚਾਰਕ ਐਸ.ਜੀ.ਪੀ.ਸੀ, ਊਧਮ ਸਿੰਘ ਔਲਖ, ਕੇਵਲ ਸਿੰਘ ਕੋਟ ਬਾਦਲ ਖਾਨ , ਸੁਖਵੰਤ ਰਾਉਲੀ, ਰਮੇਸ਼ ਸੋਂਧੀ ਐਮ.ਸੀ, ਅਮਰਜੀਤ ਸ਼ੇਰਪੁਰ , ਰਿੰਕੂ ਗਿੱਲ , ਸੁਖਦੇਵ ਬਾਬਾ, ਧਨਵੀਰ ਆਲੋਵਾਲ, ਹਰਪ੍ਰੀਤ ਆਲੋਵਾਲ, ਰੁਪਿੰਦਰ ਸਿੰਘ ਰਾਣਾ ਮੀਰਪੁਰ, ਨਵਜੋਤ ਦੀਪਕ, ਸੁੱਖਾ ਖਾਨਪੁਰ , ਕੁਲਵੰਤ ਸਿੰਘ, ਪਰਮਿੰਦਰ ਸਿੰਘ ਹੀਰਾ, ਮਨਵੀਰ ਹੁੰਦਲ, ਜਸਪ੍ਰੀਤ ਸਿੰਘ ਖੁਰਾਣਾ ਆਦਿ ਪਾਰਟੀ ਦੇ ਮੈਂਬਰ ਹਾਜ਼ਰ ਸਨ ਅਤੇ ਅਨੇਕਾਂ ਨੇ ਖੂਨ ਦਾਨ ਕੀਤਾ।