ਚੰਗੇ ਭਵਿੱਖ ਦੀ ਕਾਮਨਾ ਕਰਨ ਵਾਲੇ ਜਿਹੜੇ ਪੰਜਾਬ ਵਿੱਚ ਕੁਝ ਵੀ ਠੀਕ ਨਹੀ ਕਹਿ ਕੇ ਅਲਵਿਦਾ ਕਹਿ ਗਏ ਕੈਨੇਡਾ ‘ਚ ਉਹਨਾਂ ਨੂੰ ਭੱਲ ਪਚਦੀ ਨਹੀ
ਕੈਨੇਡਾ, 9 ਦਸੰਬਰ 2023 (ਸਤਪਾਲ ਸਿੰਘ ਜੌਹਲ)-ਪਰਸੋਂ, ਅੱਧੀ ਕੁ ਰਾਤ ਵੇਲੇ ਬਰੈਂਪਟਨ ਨੇੜੇ ਕੈਲੇਡਨ ਵਿੱਚ ਸ਼ਰਾਬੀ ਹੋ ਕੇ ਗੱਡੀ ਭਜਾਉਣ, ਹੋਰ ਗੱਡੀ ਨਾਲ਼ ਟੱਕਰ ਮਾਰਨ, ਮੌਕੇ`ਤੇ ਗੱਡੀ ਨਾ ਰੋਕਣ ਵਗੈਰਾ ਦੋਸ਼ਾਂ ਤਹਿਤ ਪੁਲਿਸ ਨੇ ਸੁਰਿੰਦਰ ਛਿੰਦਾ (49) ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਹੈ। ਛਿੰਦਾ ਦਾ ਲਾਈਸੰਸ ਤੇ ਗੱਡੀ ਪੁਲਿਸ ਨੇ ਰੱਖ ਲਈ ਹੈ ਤੇ ਓਰੇਂਜਵਿੱਲ ਵਿਖੇ ਕਚਿਹਰੀ ‘ਚ ਪੇਸ਼ੀ ਭੁਗਤਣ ਦੀ ਤਾਰੀਕ 21 ਦਸੰਬਰ ਦਿੱਤੀ ਹੈ। ਬੀਤੇ ਕੱਲ੍ਹ ਕੋਬਰਗ ਵਿੱਚ ਸਟੋਰ ਵਿੱਚੋਂ ਚੋਰੀ ਕਰਕੇ ਗੱਡੀ ਭਜਾਉਣ, ਗ੍ਰਿਫਤਾਰੀ ਤੋਂ ਬਚਣ ਲਈ ਪੁਲਿਸ ਨਾਲ਼ ਆਢਾ ਲਾਉਣ, ਤੇ ਭੈੜੇ ਨਸ਼ੇ ਰੱਖਣ ਦੇ ਦੋਸ਼ਾਂ ਹੇਠ ਬਰੈਂਪਟਨ ਵਾਸੀ ਰਵਨੀਤ ਕੌਰ, ਮਨਜਿੰਦਰ ਚਾਹਲ ਤੇ ਮਨਦੀਪ ਸਿੰਘ ਨੂੰ ਪੁਲਿਸ ਨੇ ਬੜੇ ਕਜੀਏ ਨਾਲ਼ ਕਾਬੂ ਕੀਤਾ ਸੀ। 2023 ਦੇ ਹੁਣ ਤੱਕ ਬੀਤੇ 342 ਦਿਨਾਂ ਵਿੱਚ ਟੋਰਾਂਟੋ ਬਰੈਂਪਟਨ, ਕੈਲੇਡਨ ਤੇ ਲਾਗਲੇ ਸ਼ਹਿਰਾਂ ਵਿੱਚੋਂ ਅਪਰਾਧਾਂ ਵਿੱਚ 328 ਪੰਜਾਬੀ ਤੇ ਪੰਜਾਬਣਾਂ ਦੀਆਂ ਗ੍ਰਿਫਤਾਰੀਆਂ ਦੀਆਂ ਖਬਰਾਂ ਮਿਲ਼ ਚੁੱਕੀਆਂ ਹਨ। ਵੈਸੇ ਕੈਨੇਡਾ ਦੀ ਭੱਲ ਪਚਦੀ ਰਹਿਣੀ ਚਾਹੀਦੀ ਸੀ।