Breaking
Fri. Mar 28th, 2025

ਕਾਂਗਰਸੀ MP ਦੀਆਂ ਅਲਮਾਰੀਆਂ ‘ਚੋਂ ਮਿਲਿਆ 200 ਕਰੋੜ ਦਾ ਕੈਸ਼, ਟਰੱਕ ‘ਚ ਭਰ ਲਿਜਾਣੇ ਪਏ ਨੋਟ

ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਦੇ ਘਰਾਂ ‘ਤੇ ਇਨਕਮ ਟੈਕਸ ਵਿਭਾਗ ਦੇ ਛਾਪੇ ਦੌਰਾਨ 200 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਜ਼ਿਕਰਯੋਗ ਹੈ ਕਿ ਛਾਪੇਮਾਰੀ ਦੌਰਾਨ ਨੋਟਾਂ ਨਾਲ ਭਰੀਆਂ 9 ਅਲਮਾਰੀਆਂ ਮਿਲੀਆਂ ਹਨ ਅਤੇ ਨੋਟ ਗਿਣਨ ਲਈ ਮਸ਼ੀਨਾਂ ਮੰਗਵਾਉਣੀਆਂ ਪਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ 200 ਕਰੋੜ ਰੁਪਏ ਦੀ ਗਿਣਤੀ ਹੋ ਚੁੱਕੀ ਹੈ ਅਤੇ ਨੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਅਜਿਹੇ ‘ਚ ਜ਼ਬਤ ਕੀਤੀ ਗਈ ਰਕਮ ਹੋਰ ਵਧ ਸਕਦੀ ਹੈ।

ਇੰਨਾ ਕੈਸ਼ ਮਿਲਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਕਦੀ ਮਾਮਲੇ ‘ਚ ਵਿਰੋਧੀ ਧਿਰ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਤਿੰਨ ਲਾਫਿੰਗ ਇਮੋਜੀਆਂ ਦੇ ਨਾਲ ਮੀਡੀਆ ਰਿਪੋਰਟ ਸਾਂਝੀ ਕੀਤੀ ਅਤੇ ਲਿਖਿਆ, “ਦੇਸ਼ ਵਾਸੀਆਂ ਨੂੰ ਕਰੰਸੀ ਨੋਟਾਂ ਦੇ ਇਨ੍ਹਾਂ ਢੇਰਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਫਿਰ ਇਨ੍ਹਾਂ ਦੇ ਨੇਤਾਵਾਂ ਦੇ ਇਮਾਨਦਾਰ ਭਾਸ਼ਣਾਂ ਨੂੰ ਸੁਣਨਾ ਚਾਹੀਦਾ ਹੈ… ਜਨਤਾ ਤੋਂ ਜੋ ਲੁੱਟਿਆ ਗਿਆ ਹੈ। ਉਸ ਦੀ ਪਾਈ-ਪਾਈ ਮੋੜਨੀ ਪਏਗੀ, ਇਹ ਮੋਦੀ ਦੀ ਗਾਰੰਟੀ ਹੈ।

ਜਿਕਰਯੋਗ ਹੈ ਕਿ ਧੀਰਜ ਸਾਹੂ ਇੱਕ ਵੱਡੇ ਉਦਯੋਗਪਤੀ ਹੈ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਬਲਦੇਵ ਸਾਹੂ ਐਂਡ ਗਰੁੱਪ ਆਫ ਕੰਪਨੀਜ਼ ਨਾਲ ਜੁੜਿਆ ਹੈ। ਇਨਕਮ ਟੈਕਸ ਵਿਭਾਗ ਨੇ ਝਾਰਖੰਡ, ਉੜੀਸਾ ਅਤੇ ਬੰਗਾਲ ‘ਚ ਸਮੂਹ ਦੇ 10 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਨਕਮ ਟੈਕਸ ਵਿਭਾਗ ਨੇ ਬਲਦੇਵ ਸਾਹੂ ਕੰਪਨੀ ਦੇ ਬੋਲਾਂਗੀਰ ਦਫ਼ਤਰ ਤੋਂ 30 ਕਿਲੋਮੀਟਰ ਦੂਰ ਸਤਪੁਰਾ ਸਥਿਤ ਦਫ਼ਤਰ ‘ਤੇ ਛਾਪੇਮਾਰੀ ਕਰਕੇ 200 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਦਫ਼ਤਰ ਦੀਆਂ ਨੌਂ ਸ਼ੈਲਫਾਂ ਵਿੱਚ ਨੋਟਾਂ ਦੇ ਬੰਡਲ ਰੱਖੇ ਗਏ ਸਨ। 500, 200 ਅਤੇ 100 ਰੁਪਏ ਦੇ ਨੋਟ ਬੰਡਲਾਂ ਵਿੱਚ ਰੱਖੇ ਗਏ ਸਨ। ਇੰਨੀ ਵੱਡੀ ਨਕਦੀ ਮਿਲਣ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਮਸ਼ੀਨਾਂ ਦੀ ਮਦਦ ਨਾਲ ਨੋਟਾਂ ਦੀ ਗਿਣਤੀ ਕੀਤੀ ਅਤੇ 157 ਬੋਰੀਆਂ ‘ਚ ਭਰੇ, ਜਦੋਂ ਬੈਗ ਘੱਟ ਗਏ ਤਾਂ ਨੋਟਾਂ ਨੂੰ ਬੋਰੀਆਂ ‘ਚ ਭਰ ਕੇ ਟਰੱਕ ‘ਚ ਪਾ ਕੇ ਬੈਂਕ ਲੈ ਗਏ।

By admin

Related Post

Leave a Reply

Your email address will not be published. Required fields are marked *