Breaking
Fri. Mar 28th, 2025

ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਅਤੇ ਧੰਮਾ ਫੈਡਰੇਸ਼ਨ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਅੰਬੇਡਕਰ ਜੀ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਸਾਨੂੰ ਅਹਿਦ ਕਰਨ ਦੀ ਲੋੜ-ਕਾਮਰੇਡ ਜਰਨੈਲ ਫਿਲੌਰ, ਐਡਵੋਕੇਟ ਸੰਜੀਵ ਭੌਰਾ

ਫਿਲੌਰ:- 7 ਦਸੰਬਰ 2023-ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 67ਵੇ ਮਹਾਂ ਪ੍ਰੀ ਨਿਰਵਾਣ ਦਿਵਸ ਮੌਕੇ ਡਾਕਟਰ ਬੀ ਆਰ ਅੰਬੇਡਕਰ ਚੌਂਕ ਫਿਲੌਰ ਵਿਖੇ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਫਿਲੌਰ ਅਤੇ ਧੰਮਾ ਫੈਡਰੇਸ਼ਨ ਆਫ ਇੰਡੀਆ ਵਲੋ ਸਾਂਝੇ ਤੌਰ ਤੇ ਇੱਕ ਇਕੱਠ ਕਰ ਕੇ ਮਨਾਇਆ ਗਿਆ ਤੇ ਡਾਕਟਰ ਅੰਬੇਡਕਰ ਜੀ ਦੀ ਪ੍ਰਤੀਮਾ ਤੇ ਫੁੱਲ਼ ਮਾਲਾਵਾਂ ਭੇਟ ਕਰਕੇ ਸ਼ਰਧਾ ਸੁਮਨ ਅਰਪਿਤ ਕੀਤੇ ਗਏ । ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਜਰਨੈਲ ਫਿਲੌਰ , ਐਡਵੋਕੇਟ ਸੰਜੀਵ ਭੌਰਾ , ਜਸਵੰਤ ਅੱਟੀ , ਪਰਸ਼ੋਤਮ ਫਿਲੌਰ, ਐਡਵੋਕੇਟ ਨਿਰਮਲ ਰੱਤੂ , ਮਾ ਹੰਸ ਰਾਜ ਨੇ ਕਿਹਾ ਕਿ ਡਾ ਭੀਮ ਰਾਉ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਉਣ ਮੌਕੇ ਉਹਨਾ ਦੇ ਦੱਸੇ ਰਾਹਾਂ ਤੇ ਤੁਰਨ ਦੀ ਸਮੇ ਦੀ ਲੋੜ ਹੈ ਤੇ ਉਨ੍ਹਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਅੱਜ ਮੰਨੂਵਾਦ ਜਾਤੀਵਾਦ ਵਰਗੀਆ ਵੱਡੀਆਂ ਸਮੱਸਿਆਵਾਂ ਖਿਲਾਫ ਲੜਨ ਲਈ ਇਕ ਵੱਡੇ ਜਨਤਕ ਸਾਂਝੇ ਪ੍ਰੋਗਰਾਮ ਦੀ ਬਹੁਤ ਜਰੂਰਤ ਹੈ । ਆਗੂਆਂ ਨੇ ਕਿਹਾ ਕਿ ਸਮਾਜ ਦਾ ਬਹੁਤ ਵੱਡਾ ਹਿੱਸਾ ਜੋ ਵੰਡਿਆ ਹੋਇਆ ਹੈ ਉਹਨਾ ਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੋੜਨ ਦਾ ਕਾਰਜ ਜਮੀਨੀ ਪੱਧਰ ਉਪਰ ਹੋਣਾ ਚਾਹੀਦਾ ਹੈ । ਬਰਾਬਰਤਾ ਵਾਲਾ ਸਮਾ ਜਿਸ ਦਾ ਸੁਪਨਾ ਸਾਡੇ ਮਹਾਂਪੁਰਸ਼ਾ ਨੇ ਲਿਆ ਸੀ ਅੱਜ ਉਸ ਬਰਾਬਰਤਾ ਦੇ ਸਮਾਜ ਨੂੰ ਲਿਆਉਣ ਲਈ ਇੱਕਠੇ ਹੋ ਕੇ ਹੰਭਲਾ ਮਾਰਨ ਦੀ ਜਰੂਰਤ ਹੈ । ਆਗੂਆਂ ਦੇ ਸੰਬੋਧਨ ਤੋ ਬਾਅਦ ਡਾ ਭੀਮ ਰਾਉ ਅੰਬੇਡਕਰ ਜੀ ਦੀ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਉਹਨਾ ਦੇ ਪੂਰਨਿਆ ਉਪਰ ਚੱਲਣ ਦਾ ਅਹਿਦ ਵੀ ਕੀਤਾ ਗਿਆ ਇਸ ਮੌਕੇ ਹਰੀਸ਼ ਕੁਮਾਰ , ਅਰਸ਼ਪ੍ਰੀਤ ਗੁਰੂ, ਆਕਾਸ਼ ਫਿਲ਼ੌਰ , ਪਰਦੀਪ ਰਾਜਾ , ਸਤਪਾਲ ਸ਼ਾਹਪੁਰ, ਚਰਨ ਗੜ੍ਹਾ, ਰਜਿੰਦਰ ਸਿੰਘ ਰਾਜੂ , ਐਡਵੋਕੇਟ ਅਮਰਜੀਤ ਮੱਲ , ਐਡਵੋਕੇਟ ਸ਼ੁਸ਼ਮਾ ਮੱਲ , ਐਡਵੋਕੇਟ ਕੁਲਵਿੰਦਰ ੳਵਾਨ , ਸੁਨੀਤਾ ਫਿਲ਼ੌਰ, ਹੰਸ ਕੌਰ , ਰਾਜਵਿੰਦਰ ਰੱਜੀ , ਰੀਟਾ ਸ਼ਾਹਪੁਰ , ਨਵਦੀਪ ਗੁਰੂ , ਹਨੀ ਫਿਲੌਰ , ਸੰਦੀਪ ਦੀਪਾ ਫਿਲੌਰ , ਡਾ ਸੰਦੀਪ ਸੰਤੋਖਪੁਰਾ, ਸੰਦੀਪ ਕੌਰ, ਕਮਲਜੀਤ ਕੌਰ, ਰਾਮ ਜੀ ਗੰਨਾਪਿੰਡ ਅਤੇ ਹੋਰ ਸਖਸੀਅਤਾਂ ਹਾਜਿਰ ਸਨ।

By admin

Related Post

Leave a Reply

Your email address will not be published. Required fields are marked *