7 ਤੋਂ 10 ਦਸੰਬਰ ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਜਲੰਧਰ ਵਿਖੇ ਕੀਤੀ ਜਾ ਸਕਦੀ ਹੈ ਪਹੁੰਚ
ਜਲੰਧਰ, 5 ਦਸੰਬਰ 2023- ਸਿੱਖ ਲਾਈਟ ਇੰਫੈਂਟਰੀ ਰੈਜੀਮੈਂਟ ਦੀ ਟੀਮ ਵੱਲੋਂ 7 ਤੋਂ 10 ਦਸੰਬਰ 2023 ਤੱਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਜਲੰਧਰ ਵਿਖੇ ਜਲੰਧਰ, ਕਪੂਰਥਲਾ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਸਾਬਕਾ ਸੈਨਿਕਾਂ/ਵੀਰ ਨਾਰੀਆਂ/ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀਆਂ ਪੈਨਸ਼ਨ ਅਤੇ ਰਿਕਾਰਡ ਦਫ਼ਤਰ ਨਾਲ ਸਬੰਧਤ ਸ਼ਿਕਾਇਤਾਂ/ਮੁਸ਼ਕਲਾਂ/ਸਮੱਸਿਆਵਾਂ ਦੀ ਸੁਣਵਾਈ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦਾ ਉਚਿਤ ਹੱਲ ਕੀਤਾ ਜਾ ਸਕੇ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਬੁਲਾਰੇ ਨੇ ਸਿੱਖ ਲਾਈਟ ਇੰਫੈਂਟਰੀ ਰੈਜੀਮੈਂਟ ਨਾਲ ਸਬੰਧਤ ਸਾਬਕਾ ਸੈਨਿਕਾਂ/ਵੀਰ ਨਾਰੀਆਂ/ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਕਿਸੇ ਦੀ ਪੈਨਸ਼ਨ ਜਾਂ ਰਿਕਾਰਡ ਦਫ਼ਤਰ ਨਾਲ ਸਬੰਧਤ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ/ਸਮੱਸਿਆ ਹੈ ਤਾਂ ਉਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਜਲੰਧਰ ਵਿਖੇ ਉਕਤ ਮਿਤੀਆਂ ਨੂੰ ਆਪਣੀ ਡਿਸਚਾਰਜ ਬੁੱਕ, ਪੀ.ਪੀ.ਓ., ਬੈਂਕ ਪਾਸ ਬੁੱਕ/ਸਟੇਟਮੈਂਟ ਅਤੇ ਆਧਾਰ ਕਾਰਡ ਆਦਿ ਦੇ ਅਸਲ ਦਸਤਾਵੇਜ਼ ਅਤੇ ਉਨ੍ਹਾਂ ਦੀਆਂ ਫੋਟੋ ਕਾਪੀਆਂ ਨਾਲ ਲੈ ਕੇ ਪਹੁੰਚ ਕਰ ਸਕਦੇ ਹਨ।