ਨੋਟਾਂ ਨਾਲੋਂ ਵੀ ਆਮ ਆਦਮੀ ਪਾਰਟੀ ਨੂੰ ਘੱਟ ਵੋਟਾਂ ਪਈਆਂ ਹਨ, ਭਗਵੰਤ ਮਾਨ ਜੀ, ਤੁਸੀਂ ਹਰ ਪੰਜਾਬੀ ਨੂੰ ਜਵਾਬ ਦੇਣਾ ਹੈ ਕਿ ਤੁਸੀਂ ਹੈਲੀਕਾਪਟਰ ਯਾਤਰਾ ਅਤੇ ਕੇਜਰੀਵਾਲ ਦੀ ਚੋਣ ਮੁਹਿੰਮ ‘ਤੇ ਖਰਚ ਕੀਤੇ ਕਰੋੜਾਂ ਰੁਪਏ ਦਾ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਇਆ?
ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਏ ਸੈਮੀਫਾਇਨਲ ਵਿੱਚ ਭਾਜਪਾ ਨੇ ਜਿੱਤ ਦਰਜ ਕਰ ਲਈ ਹੈ। ਭਾਜਪਾ ਨੇ 4 ਸੂਬਿਆਂ ਦੇ ਚੋਣ ਨਤੀਜਿਆਂ ਵਿੱਚੋਂ 3 ਵਿੱਚੋਂ ਵੱਡੀ ਲੀਡ ਲੈ ਲਈ ਹੈ ਤੇ ਕਾਂਗਰਸ ਦੇ ਕੋਲ ਸਿਰਫ਼ ਤੇਲੰਗਾਨਾ ਸੂਬਾ ਆਇਆ ਹੈ। ਇਸ ਮੌਕੇ ਪੰਜਾਬ ਵਿੱਚ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਪਈਆਂ ਹਨ।
