ਗੁਰਦਾਸਪੁਰ, 3 ਦਸੰਬਰ 2023- ਫੈਸਲਾਬਾਦ ਦੇ ਚੱਕਰੀਵਾਲਾ ਥਾਣਾ ਖੇਤਰ ਅਧੀਨ ਪੈਂਦੇ ਚੱਕ 70 ਜੇ. ਬੀ. ਮੁੱਲਾਂਵਾਲਾ ਨੇੜੇ ਪੁਲਸ ਨਾਲ ‘ਮੁਠਭੇੜ’ ਦੌਰਾਨ ਦੋ ਕਥਿਤ ਲੁਟੇਰੇ ਮਾਰੇ ਗਏ। ਪੁਲਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਦੀ ਪਛਾਣ ਤਲਾਲ ਅਤੇ ਸਲੀਮ ਵਜੋਂ ਹੋਈ ਹੈ ਅਤੇ ਉਹ ਦੋ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਲੋਕਾਂ ਨੂੰ ਲੁੱਟਣ ਤੋਂ ਬਾਅਦ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਟੀਮ ਨੇ ਸ਼ੱਕੀ ਵਿਅਕਤੀਆਂ ਦਾ ਪਿੱਛਾ ਕੀਤਾ, ਜਿਨ੍ਹਾਂ ਨੇ ਪੁਲਸ ਮੁਲਾਜ਼ਮਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਰੁਕਣ ਤੋਂ ਬਾਅਦ ਤਲਾਲ ਅਤੇ ਸਲੀਮ ਦੋਵੇਂ ਮ੍ਰਿਤਕ ਪਾਏ ਗਏ