ਬਿਲਗਾ, 3 ਦਸੰਬਰ 2023-ਬਿਲਗਾ ਪੁਲਿਸ ਨੇ ਨਸ਼ੀਲੇ ਕੈਪਸੂਲ ਤੇ ਗੋਲੀਆਂ ਸਮੇਤ ਦੋ ਨੌਜਵਾਨ ਗ੍ਰਿਫਤਾਰ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬਿਲਗਾ ਦੀ ਪੁਲਿਸ ਪਾਰਟੀ SI ਅਨਵਰ ਮਸੀਹ ਸਮੇਤ ਪੁਲਿਸ ਪਾਰਟੀ ਬ੍ਰਾਏ ਕਰਨੇ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾਂ ਸਬੰਧੀ ਥਾਣਾ ਬਿਲਗਾ ਤੋ ਖੋਖੇਵਾਲ ਤੋ ਹੁੰਦੇ ਹੋਏ ਪਿੰਡ ਸੰਗੋਵਾਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਬੱਸ ਅੱਡਾ ਸੰਗੋਵਾਲ ਪੁੱਜੀ ਤਾਂ ਪਿੰਡ ਪਿੰਡ ਸੰਗੋਵਾਲ ਵੱਲੋ ਆ ਰਹੇ ਨੌਜਵਾਨ ਰਜਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਬੂਟੇ ਦੀਆ ਛੰਨਾ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਸ ਦੇ ਹੱਥ ਵਿੱਚ ਫੜੇ ਵਜ਼ਨਦਾਰ ਮੋਮੀ ਲਿਫਾਫਾ ਵਿੱਚ ਖੁੱਲੇ ਨਸ਼ੀਲੇ ਕੈਪਸੂਲ 650 ਅਤੇ ਖੁੱਲੀਆ ਨਸ਼ੀਲੀਆ ਗੋਲੀਆ 100 ਬ੍ਰਾਮਦ ਕੀਤੀਆ ਗਈਆ ਸੀ । ਜਿਸਨੇ ਦੌਰਾਨੇ ਪੁੱਛ-ਗਿੱਛ ਦੱਸਿਆ ਕਿ ਉਸਨੇ ਇਹ ਖੁੱਲੀਆ ਨਸ਼ੀਲੀਆ ਗੋਲੀਆ ਅਤੇ ਖੁੱਲੇ ਨਸ਼ੀਲੇ ਕੈਪਸੂਲ ਪ੍ਰਭਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸਰਦਾਰਵਾਲਾ ਥਾਣਾ ਲੋਹੀਆ ਜਿਲ੍ਹਾ ਜਲੰਧਰ ਪਾਸੋ ਖ੍ਰੀਦ ਕੀਤੇ ਹਨ ਜੋ ਹੁਣ ਉਸਨੂੰ ਖੁੱਲੀਆ ਨਸ਼ੀਲੀਆ ਗੋਲੀਆ ਅਤੇ ਕੈਪਸੂਲ ਉਸਨੂੰ ਵੇਚ ਕੇ ਹੋਰਨਾ ਪਿੰਡਾਂ ਵਿੱਚ ਨਸ਼ੀਲੀਆ ਗੋਲੀਆ ਅਤੇ ਕੈਪਸੂਲਾ ਨੂੰ ਵੇਚਣ ਵਾਸਤੇ ਜਾ ਰਿਹਾ ਹੈ। ਜਿਸਤੇ SI ਅਨਵਰ ਮਸੀਹ ਸਮੇਤ ਪੁਲਿਸ ਪਾਰਟੀ ਪ੍ਰਭਦੀਪ ਸਿੰਘ ਪੁੱਤਰ ਮੰਗਲ ‘ਸਿੰਘ ਵਾਸੀ ਵਾਸੀ ਸਰਦਾਰਵਾਲਾ ਥਾਣਾ ਲੋਹੀਆ ਜਿਲ੍ਹਾ ਜਲੰਧਰ ਨੂੰ ਬੱਸ ਅੱਡਾ ਸ਼ਾਦੀਪੁਰ ਤੋ ਕਾਬੂ ਕਰਕੇ ਇਸਦੇ ਹੱਥ ਵਿੱਚ ਫੜੇ ਵਜ਼ਨਦਾਰ ਮੋਮੀ ਲਿਫਾਫਾ ਵਿੱਚੋ ਖੁੱਲੇ ਨਸ਼ੀਲੇ ਕੈਪਸੂਲ 1650 ਸਮੇਤ ਖੁੱਲੀਆ ਨਸ਼ੀਲੀਆ ਗੋਲੀਆਂ 400 ਬ੍ਰਾਮਦ ਕਰਕੇ ਮੁੱਕਦਮਾ ਨੰਬਰ 126 ਅ/ਧ 22 (ਬੀ) 22 (ਸੀ)29-61-85 NDPS Act ਥਾਣਾ ਬਿਲਗਾ ਜਿਲ੍ਹਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਰਜਿੰਦਰ ਸਿੰਘ ਅਤੇ ਪ੍ਰਭਦੀਪ ਸਿੰਘ ਉਕਤਾਨ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।