Breaking
Wed. Jun 18th, 2025

ਲੋਕ ਸਭਾ ਚੋਣਾਂ ਤੋਂ ਪਹਿਲਾਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ, ਅਤੇ ਕਾਂਗਰਸ,ਭਾਜਪਾ ਨੂੰ ਵੱਡਾ ਝਟਕਾ

ਨਕੋਦਰ, ਮਈ 2024-ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿੱਚ ਵਾਧਾ
ਪਿੰਡ ਲਿੱਤਰਾਂ ਅਤੇ ਉੱਪਲ ਜਗੀਰ ਦੇ ਅਨੇਕਾਂ ਹੀ ਪਰਿਵਾਰ ਸ਼ਾਮਿਲ ਪਿੰਡ ਲਿੱਤਰਾਂ ਅਤੇ ਉੱਪਲ ਜਗੀਰ ਤੋਂ ਸੀਨੀਅਰ ਅਕਾਲੀ ਲੀਡਰ ਤਰਸੇਮ ਸਿੰਘ ਲਿੱਤਰਾਂ, ਰਾਣਾ ਲਿੱਤਰਾਂ, ਜੁਗਰਾਜ ਸਿੰਘ ਜੱਗੀ ਮੁੱਧ, ਦਲਵਿੰਦਰ ਸਿੰਘ ਕੁੱਕੂ ਗੋਹੀਰ, ਮਹਿੰਦਰ ਸਿੰਘ ਮਹੇਵਾਂ, ਸਰਪੰਚ ਮਨੋਹਰ ਹੇਰਾਂ, ਰਾਜੂ ਉੱਪਲ ਜਗੀਰ, ਨਰੇਸ਼ ਰਾਜੋਵਾਲ, ਸੁੱਖਾ ਸੰਮੀਪੁਰ ਅਤੇ ਅਨੇਕਾਂ ਹੀ ਅਹੁਦੇਦਾਰ ਸਾਹਿਬਾਨਾਂ ਦੀ ਮੌਜੂਦਗੀ ਵਿੱਚ ਕਾਫੀ ਲੋਕਾਂ ਨੇ ਆਮ ਆਦਮੀ ਪਾਰਟੀ, ਅਤੇ ਭਾਜਪਾ, ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿੱਚ ਵਾਧਾ ਕੀਤਾ, ਉਹਨਾਂ ਦਾ ਵੇਰਵਾ ਸੇਵਾ ਸਿੰਘ ਸਾਬੀ, ਹਰਦੀਪ ਸਿੰਘ ਬਲਾਕ ਸੰਮਤੀ ਮੈਂਬਰ, ਮਨਜਿੰਦਰ ਸਿੰਘ ਸੋਡੀ, ਜੱਸਾ ਜੋਰਾ, ਗੋਪੀ ਜੈਲਦਾਰ, ਬੱਬੂ ਲਿੱਤਰਾਂ, ਹਰਮਨ ਹਰੀਪੁਰ, ਤਨਵੀਰ ਔਲਖ, ਛਾਨਾ ਸਿੰਘ, ਪੰਜਾਬ ਸਿਮਰਨ, ਮੰਤਰੀ ਹੇਅਰ, ਜਿਮੀ ਲਿਤਰਾਂ, ਜੱਸੜ ਸੰਗਾ, ਗੁਰੀ ਲਿਤਰਾਂ, ਸਾਭਾ ਹੇਅਰ, ਜੈਜੀ ਹੇਅਰ, ਜਸਕਰਨ ਹੇਅਰ, ਜੱਸੜ ਲਿਤਰਾਂ, ਭਜਨ ਸਿੰਘ, ਸੋਢੀ ਲਿੱਤਰਾਂ, ਪਰਮਜੀਤ ਸਿੰਘ ਸੋਡੀ, ਜਸਵੀਰ ਸ਼ੀਰਾ, ਪਰਮਜੀਤ ਸਿੰਘ ਅਤੇ ਅਨੇਕਾਂ ਹੀ ਪਰਿਵਾਰ ਸ਼ਾਮਿਲ ਹੋਏ।

ਇਸੇ ਤਰ੍ਹਾਂ ਪਿੰਡ ਖਾਨਪੁਰ ਢੱਡਾ, ਢੱਡਾ ਹਰੀਪੁਰ, ਢੱਡਾ ਦਿਲਖਾਹਪੁਰ,ਪੰਬਮਾ, ਸਿੱਧਮ ਹਰੀ ਸਿੰਘ, ਨਾਗਰਾ, ਭਾਰੂਵਾਲ, ਬੁਰਜ ਖੇਲਾ, ਸ਼ਰਕਪੁਰ, ਫਾਜਲਪੁਰ, ਸੀਓਵਾਲ, ਹਲਕਾ ਨਕੋਦਰ ਵਿਖੇ ਲੋਕ ਸਭਾ ਚੋਣਾਂ ਦੇ ਦੌਰਾਨ ਜਥੇਦਾਰ ਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਛੋਟੀ ਜਿਹੀ ਮੀਟਿੰਗ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ।

ਇਸ ਮੌਕੇ ਜਥੇਦਾਰ ਵਡਾਲਾ ਨੇ ਸੰਬੋਧਨ ਕਰਦਿਆਂ ਕਿਹਾ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨੀ ਵਪਾਰ ਅਤੇ ਉਦਯੋਗ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਹੀ ਲੋਕ ਸਭਾ ਚੋਣਾਂ ਵਿੱਚ ਗਠਜੋੜ ਕਰਨ ਤੋਂ ਕੋਰੀ ਨਾ ਕਰ ਦਿੱਤੀ ਸੀ ਜਥੇਦਾਰ ਵਡਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਆਪਣੇ ਆਪ ਨੂੰ ਕੋਸ ਰਹੇ ਹਨ ਕਿਉਂਕਿ ਇਸ ਸਰਕਾਰ ਨੇ ਚੋਣਾਂ ਸਮੇਂ ਤਕਰੀਬਨ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਦੋਂ ਕਿ ਹਰ ਔਰਤ ਨੂੰ ਇੱਕ ਇੱਕ ਹਜਾਰ ਰੁਪਏ ਮਹੀਨਾ ਦੇਣ ਦਾ ਵਾਅਦਾ, ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਦਾ ਝੂਠਾ ਲਾਰਾ, ਘਰ ਘਰ ਰਾਸ਼ਨ ਵੰਡਣ ਦਾ ਝੂਠਾ ਲਾਰਾ, ਅਤੇ ਸਭ ਤੋਂ ਵੱਡੀ ਗੱਲ ਕਾਨੂੰਨੀ ਵਿਵਸਥਾ ਸਾਂਭਣ ਦਾ ਜੋ ਇਹ ਸਰਕਾਰ ਕੋਲੋਂ ਬਿਲਕੁਲ ਵੀ ਕਾਨੂੰਨੀ ਵਿਵਸਥਾ ਨਹੀਂ ਸਾਂਭ ਹੋਈ ਹਰ ਪਿੰਡ ਸ਼ਹਿਰ ਵਿੱਚ ਖਾਸ ਕਰ ਦਿਨ ਨੂੰ ਹੀ ਵੱਡੀਆਂ ਵੱਡੀਆਂ ਚੋਰੀਆਂ ਅਤੇ ਚੀਨ ਸਨੀਚਿੰਗ ਵਰਗੇ ਮਾਮਲੇ ਸਕੂਟਰ ਮੋਟਰਸਾਈਕਲ ਚੋਰੀ ਹੋਣ ਵਰਗੇ ਮਾਮਲੇ, ਝੂਠੀ ਸਰਕਾਰ ਲਾਰਿਆਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਨਹੀਂ ਸਾਂਭ ਹੋਏ ਅਤੇ ਹੋਰ ਤੇ ਹੋਰ ਆਪ ਸਰਕਾਰ ਵੱਲੋਂ 70 ਹਜਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਸਿਰ ਚਾੜ ਦਿੱਤਾ ਹੈ, ਅਤੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ ਹੈ।

ਵਡਾਲਾ ਨੇ ਕਿਹਾ ਕਿ ਕਾਂਗਰਸ ਨੇ ਘਰ ਘਰ ਨੌਕਰੀ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਵੱਡੇ ਵੱਡੇ ਵਾਅਦੇ ਕਰਕੇ ਪੰਜ ਸਾਲ ਰਾਜ ਕੀਤਾ ਪਰ ਉਹਨਾਂ ਨੇ ਵੀ ਕੋਈ ਵਾਅਦਾ ਪੂਰਾ ਨਹੀਂ ਕੀਤਾ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਇੱਕ ਇੱਕ ਵੋਟ ਪਾ ਕੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਕੇ ਨਵਾਂ ਇਤਿਹਾਸ ਸਿਰਜਣਗੇ ਇਸ ਮੌਕੇ ਤੇ ਅਵਤਾਰ ਸਿੰਘ ਕਲੇਰ, ਹਰਭਜਨ ਸਿੰਘ ਹੁੰਦਲ, ਡਾਕਟਰ ਭੁਪਿੰਦਰ ਸਿੰਘ ਹੁੰਦਲ, ਸੁਖਵਿੰਦਰ ਸਿੰਘ ਸੋਖਾ ਮੱਲੀਆਂ, ਸੁਰਜੀਤ ਸਿੰਘ ਕਲੇਰ, ਸੁੱਖਾ ਕਲੇਰ, ਬਲਕਾਰ ਸਿੰਘ ਸੀਓਵਾਲ, ਲੰਬੜਦਾਰ ਗੁਰਮੇਲ ਸਿੰਘ ਢੱਡਾ, ਐਡਵੋਕੇਟ ਬਲਵਿੰਦਰ ਸਿੰਘ ਢੱਡਾ, ਸਰਪੰਚ ਹਰਪ੍ਰੀਤ ਸਿੰਘ ਹੈਪੀ ਢਡਾ ਹਰੀਪੁਰ, ਸਰਪੰਚ ਜਸਬੀਰ ਸਿੰਘ ਸਰਾਏ ਖਾਮ, ਬੀਬੀ ਪਰਮਜੋਤ ਕੌਰ ਖਾਲਸਾ ਗਿੱਲ, ਇੰਦਰਜੀਤ ਹੋਠੀ ਪੱਬਮਾ, ਸੁੱਖਾ ਸੰਮੀਪੁਰ, ਸੁਰਿੰਦਰ ਸਿੰਘ ਸ਼ਿੰਦਾ ਨਾਗਰਾ, ਗੁਰਦਾਵਰ ਸਿੰਘ ਪਾਸਲਾ, ਕੁਲਵਿੰਦਰ ਸਿੰਘ ਕੰਦੋਲਾ ਖੁਰਦ, ਪਰਗਟ ਸਿੰਘ ਬੁਰਜ ਖੇਲਾ, ਬਲਜੀਤ ਸਿੰਘ ਬੁਰਜ ਖੇਲਾ ,ਲਾਲ ਚੰਦ ਸ਼ਰਕਪੁਰ, ਲੰਬੜਦਾਰ ਹਰਦਿਆਲ ਸਿੰਘ ਸ਼ਰਕਪੁਰ, ਕਰਤਾਰ ਸਿੰਘ ਫਾਜ਼ਲਪੁਰ, ਮਲੂਕ ਸਿੰਘ ਸਿੱਧਮ ਹਰੀ ਸਿੰਘ, ਰੇਸ਼ਮ ਸਿੰਘ ਸਿੱਧਮ ਹਰੀ ਸਿੰਘ ਅਤੇ ਅਨੇਕਾਂ ਹੀ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਅਤੇ ਸੰਗਤਾਂ ਹਾਜ਼ਰ ਸਨ।

Leave a Reply

Your email address will not be published. Required fields are marked *